Bulleh Shah Poetry

Baba Bulleh Shah was a Punjabi Islamic Poet and also a Sufi poet. Bulleh Shah Poetry written by Baba Bulleh Shah in Punjabi, People searches like Bulleh Shah Poetry, Bulleh Shah Poetry In Punjabi, Bulleh Shah Poetry In Urdu, Bulleh Shah Poetry In Hindi and in other words like Baba Bulleh Shah Kalam, Baba Bulleh Shah Shayari, Baba Bulleh Shah Sufi Shayari etc. Bulleh Shah very attracts with Punjabi poet Waris Shah, of Heer Ranjha famous, along with the Sindhi Sufi poetry. Bulleh Shah stayed four hundred kilometers off from Mir Taqi Mir of Agra. Baba Bulleh Shah learns Sufi Poetry culture of Punjabi poetry by poets just like Shah Hussain, Sultan Bahu and also Shah Sharaf.

Bulleh Shah Poetry In Punjabi Images Bulleh Shah Poetry Bulleh Shah Poetry In Punjabi Bulleh Shah Poetry In Urdu Bulleh Shah Poetry In Hindi Bulleh Shah Poetry In Punjabi Images Baba Bulleh Shah Kalam In Punjabi Baba Bulleh Shah Shayari Punjabi Baba Bulleh Shah Shayari Baba Bulleh Shah Poetry Baba Bulleh Shah Poems Baba Bulleh Shah Kalam Baba Bulleh Shah Poetry In Urdu Baba Bulleh Shah Punjabi Shayari Bulleh Shah Poetry Bulleh Shah Poetry In Punjabi Bulleh Shah Poetry In Urdu Bulleh Shah Poetry In Hindi Bulleh Shah Poetry In Punjabi Images Baba Bulleh Shah Kalam In Punjabi Baba Bulleh Shah Shayari Punjabi Baba Bulleh Shah Shayari Baba Bulleh Shah Poetry Baba Bulleh Shah Poems Baba Bulleh Shah Kalam Baba Bulleh Shah Poetry In Urdu Baba Bulleh Shah Punjabi Shayari Bulleh Shah Poetry Bulleh Shah Poetry In Punjabi Bulleh Shah Poetry In Urdu Bulleh Shah Poetry In Hindi Bulleh Shah Poetry In Punjabi Images Baba Bulleh Shah Kalam In Punjabi Baba Bulleh Shah Shayari Punjabi Baba Bulleh Shah Shayari Baba Bulleh Shah Poetry Baba Bulleh Shah Poems Baba Bulleh Shah Kalam Baba Bulleh Shah Poetry In Urdu Baba Bulleh Shah Punjabi Shayari

[ Bulleh Shah Poetry In Punjabi Images ]

Bulleh Shah Poetry

Aa mil yaar saarley
Aa mil yaar saarley, Meri jaan dikhaan ney gyheri
Ander khawab vchora hoya, Khabar na payndi teri
Soni ban wich luti saiyaan, Soor palang ney gheyri
Mullan Qazi rah batawaan, Deen dharam dey pherey
Aye taan thag jugat dey jhaar, lawaanjaal chufereey
Karam sharo dey dharam batawan, Sangal pawan pereen
Zaat mazhab yeh ishq na pochdaa, Ishq shara da weri
Nadioon paar aye mulk sajan da, lehar lobh ney gheri
Satgor beri perhi khalotey, ten kion lai aweri
Bulleh Shah sho tenoon milsi. Dil noo dey dileyri
Pritam pass tey tolna kis noon? bhlioon shaker dopheri
Aa mil yaar saarley, Meri jaan dikhaan ney gyheri

Bulleh Shah Poetry In Punjabi

Parh Parh Kitaban Ilm Dia Tu Nam Rakh Lia Qazi
Hath Wich Pharh Ke Talwar Nam Rakh Lia Ghazi

Makee Madine Ghom Aya Te Nam Rakh Lia Haji
Au Bullehia Hasal Ki Kita? Jay Tu Rab Na Kita Razi

Bulleh Shah Poetry In Urdu

Ranjha Ranjha Kardi Hun Mein Aape Ranjha Hoyi
Saddu Menu De Do Ranjha Heer Na Aakho Koi

Ranjha Mein Wich, Mein Ranjhe Wichh, Ghair Khayal Na Koi
Mein Nahi, Aoh Aap Hai, Apni Aap Kare Diljoi

Jo Kuch Sade Ander Wasse, Zaat Sadi Soyi
Jis Dey Naal Mein Nunh Lgaya, Aoho Jesi Hoyi

Chitti Chadar La Sut Kurye, Pehn Faqeeran Loyi
Chitti Chadar Dagh Lakesi, Loyi Dagh Na Koi

Takht Hazare La Chal Bullehya, Sailyen Mile Na Dhoyi
Ranjha Ranjha Kardi Hun Mein Aape Ranjha Hoyi

Bulleh Shah Poetry In Hindi
Koi Ban Gaya Ronaq Pakhian Di, Koi Chor Ke Sheesh Mehal Chalya
Koi Palya Naaz Te Nakhrian Wich, Koi Rait Garam Te Thal Chalya

Koi Bhul Gaya Maqsad Aawan Da, Koi Kar Ke Maqsad Hal Chalya
Ithay Har Koi Fareed Musafar Ae, Koi Aj Chalya Koi Kal Chalya

Baba Bulleh Shah Poetry

Bulleh Nu Lok Matan Dainde Tun Ja Bho Mesati
Wich Mesatan Kih Kuj Honda Je Dilo Namaz Na Neti

Bahar Pak Kite Keh Honda Je Andron Na Gyi Pleti
Bin Murshad Kamal Bhulya Teri Awain Gyi Ibadat Keti

Baba Bulleh Shah Poems

Charday Suraj Dhalday Waikhay
Bhuje Deway Balde Waikhay
Heray Da Koi Mal Na Taray
Khotay Sikay Chalday Waikhay
Jina Da na Jag Te Koi
Aovi Putar Palde Waikhay
Aodi Rehmat De Nal
Banday Pani Utay Chalde Waikhay
Loki Kehnday Dal Nai Galdi
Main Te Pathar Galde Waikhay
Baba Bulleh Shah Punjabi Shayari
ਦੋਹੜੇ ਬਾਬਾ ਬੁੱਲ੍ਹੇ ਸ਼ਾਹ
ਦੋਹੜੇ ਬਾਬਾ ਬੁੱਲ੍ਹੇ ਸ਼ਾਹ

ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।
ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।
ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।

ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।
ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ ।
ਓਥੋਂ ਤਾਂਹੀਂ ਆਏ ਏਥੇ , ਜਾਂ ਪਹਿਲੋਂ ਰੋਜ਼ੀ ਆਈ ।
ਬੁੱਲ੍ਹੇ ਸ਼ਾਹ ਹੈ ਆਸ਼ਕ ਉਸਦਾ, ਜਿਸ ਤਹਿਕੀਕ ਹਕੀਕਤ ਪਾਈ ।

ਅਰਬਾ-ਅਨਾਸਰ ਮਹਿਲ ਬਣਾਯੋ, ਵਿਚ ਵੜ ਬੈਠਾ ਆਪੇ ।
ਆਪੇ ਕੁੜੀਆਂ ਆਪੇ ਨੀਂਗਰ, ਆਪੇ ਬਣਨਾ ਏਂ ਮਾਪੇ ।
ਆਪੇ ਮਰੇਂ ਤੇ ਆਪੇ ਜੀਵੇਂ, ਆਪੇ ਕਰੇਂ ਸਿਆਪੇ ।
ਬੁੱਲ੍ਹਿਆ ਜੋ ਕੁਝ ਕੁਦਰਤ ਰੱਬ ਦੀ, ਆਪੇ ਆਪ ਸਿੰਞਾਪੇ ।

ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।

ਬੁੱਲ੍ਹਾ ਕਸਰ ਨਾਮ ਕਸੂਰ ਹੈ, ਓਥੇ ਮੂੰਹੋਂ ਨਾ ਸਕਣ ਬੋਲ ।
ਓਥੇ ਸੱਚੇ ਗਰਦਨ ਮਾਰੀਏ, ਓਥੇ ਝੂਠੇ ਕਰਨ ਕਲੋਲ ।

Baba Bulleh Shah Kalam In Punjabi


ਬੁੱਲ੍ਹੇ ਚਲ ਬਾਵਰਚੀਖਾਨੇ ਯਾਰ ਦੇ, ਜਿੱਥੇ ਕੋਹਾ ਕੋਹੀ ਹੋ ।
ਓਥੇ ਮੋਟੇ ਕੁੱਸਣ ਬੱਕਰੇ, ਤੂੰ ਲਿੱਸਾ ਮਿਲੇ ਨਾ ਢੋ ।

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।

ਬੁੱਲ੍ਹੇ ਕੋਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਅਮ ਪਕਾਈ ਦਾ ।
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ ।

ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।
੧੦
ਬੁੱਲ੍ਹੇ ਸ਼ਾਹ ਉਹ ਕੌਣ ਹੈ, ਉਤਮ ਤੇਰਾ ਯਾਰ ।
ਓਸੇ ਕੇ ਹਾਥ ਕੁਰਾਨ ਹੈ, ਓਸੇ ਗਲ ਜ਼ੁੰਨਾਰ ।

Baba Bulleh Shah Shayari Punjabi

੧੧
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
੧੨
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।
੧੩
ਬੁੱਲ੍ਹਿਆ ਆਉਂਦਾ ਸਾਜਨ ਵੇਖ ਕੇ, ਜਾਂਦਾ ਮੂਲ ਨਾ ਵੇਖ ।
ਮਾਰੇ ਦਰਦ ਫਰਾਕ ਦੇ, ਬਣ ਬੈਠੇ ਬਾਹਮਣ ਸ਼ੇਖ ।
੧੪
ਬੁੱਲ੍ਹਿਆ ਚਲ ਸੁਨਿਆਰ ਦੇ, ਜਿੱਥੇ ਗਹਿਣੇ ਘੜੀਏ ਲਾਖ ।
ਸੂਰਤ ਆਪੋ ਆਪਣੀ, ਤੂੰ ਇਕੋ ਰੂਪਾ ਆਖ ।
੧੫
ਬੁੱਲ੍ਹਿਆ ਚੇਰੀ ਮੁਸਲਮਾਨ ਦੀ, ਹਿੰਦੂ ਤੋਂ ਕੁਰਬਾਨ ।
ਦੋਹਾਂ ਤੋਂ ਪਾਣੀ ਵਾਰ ਪੀ, ਜੋ ਕਰੇ ਭਗਵਾਨ ।

Baba Bulleh Shah Poetry

੧੬
ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦੁਆਰੇ ਠੱਗ ।
ਵਿਚ ਮਸੀਤਾਂ ਕੁਸੱਤਈਏ ਰਹਿੰਦੇ, ਆਸ਼ਕ ਰਹਿਣ ਅਲੱਗ ।
੧੭
ਬੁੱਲ੍ਹਿਆ ਧਰਮਸਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿੱਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ ।
ਦੌਲਤਮੰਦਾਂ ਨੇ ਬੂਹਿਆਂ ਉੱਤੇ, ਰੋਬਦਾਰ ਬਹਾਏ ।
ਪਕੜ ਦਰਵਾਜ਼ਾ ਰੱਬ ਸੱਚੇ ਦਾ,ਜਿੱਥੋਂ ਦੁੱਖ ਦਿਲ ਦਾ ਮਿਟ ਜਾਏ।
੧੮
ਬੁੱਲ੍ਹਿਆ ਗ਼ੈਨ ਗ਼ਰੂਰਤ ਸਾੜ ਸੁੱਟ, ਤੇ ਮਾਣ ਖੂਹੇ ਵਿਚ ਪਾ ।
ਤਨ ਮਨ ਦੀ ਸੁਰਤ ਗਵਾ ਵੇ, ਘਰ ਆਪ ਮਿਲੇਗਾ ਆ ।
੧੯
ਬੁੱਲ੍ਹਿਆ ਹਰ ਮੰਦਰ ਮੇਂ ਆਇਕੇ, ਕਹੋ ਲੇਖਾ ਦਿਓ ਬਤਾ ।
ਪੜ੍ਹੇ ਪੰਡਿਤ ਪਾਂਧੇ ਦੂਰ ਕੀਏ, ਅਹਿਮਕ ਲੀਏ ਬੁਲਾ ।
੨੦
ਬੁੱਲ੍ਹਿਆ ਹਿਜਰਤ ਵਿਚ ਇਸਲਾਮ ਦੇ, ਮੇਰਾ ਨਿੱਤ ਹੈ ਖ਼ਾਸ ਅਰਾਮ ।
ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ, ਮੇਰਾ ਨਿੱਤ ਨਿੱਤ ਕੂਚ ਮੁਕਾਮ ।
Bulleh Shah Poetry In Punjabi
੨੧
ਬੁੱਲ੍ਹਿਆ ਇਸ਼ਕ ਸਜਣ ਦੇ ਆਏ ਕੇ, ਸਾਨੂੰ ਕੀਤੋ ਸੂ ਡੂਮ ।
ਉਹ ਪ੍ਰਭਾ ਅਸਾਡਾ ਸਖ਼ੀ ਹੈ, ਮੈਂ ਸੇਵਾ ਕਨੂੰ ਸੂਮ ।
੨੨
ਬੁੱਲ੍ਹਿਆ ਜੈਸੀ ਸੂਰਤ ਐਨ ਦੀ, ਤੈਸੀ ਸੂਰਤ ਗ਼ੈਨ।
ਇਕ ਨੁੱਕਤੇ ਦਾ ਫੇਰ ਹੈ , ਭੁੱਲਾ ਫਿਰੇ ਜਹਾਨ ।
੨੩
ਬੁੱਲ੍ਹਿਆ ਜੇ ਤੂੰ ਗ਼ਾਜ਼ੀ ਬਣਨੈਂ, ਲੱਕ ਬੰਨ੍ਹ ਤਲਵਾਰ।
ਪਹਿਲੋਂ ਰੰਘੜ ਮਾਰ ਕੇ , ਪਿੱਛੋਂ ਕਾਫਰ ਮਾਰ ।
੨੪
ਬੁੱਲ੍ਹਿਆ ਕਣਕ ਕੌਡੀ ਕਾਮਨੀ, ਤੀਨੋਂ ਹੀ ਤਲਵਾਰ ।
ਆਏ ਥੇ ਨਾਮ ਜਪਨ ਕੋ, ਔਰ ਵਿੱਚੇ ਲੀਤੇ ਮਾਰ ।
੨੫
ਬੁੱਲ੍ਹਿਆ ਕਸੂਰ ਬੇਦਸਤੂਰ, ਓਥੇ ਜਾਣਾ ਬਣਿਆ ਜ਼ਰੂਰ ।
ਨਾ ਕੋਈ ਪੁੰਨ ਨਾ ਦਾਨ ਹੈ, ਨਾ ਕੋਈ ਲਾਗ ਦਸਤੂਰ ।

Baba Bulleh Shah Kalam In Punjabi

੨੬
ਬੁੱਲ੍ਹਿਆ ਖਾ ਹਰਾਮ ਤੇ ਪੜ੍ਹ ਸ਼ੁਕਰਾਨਾ, ਕਰ ਤੌਬਾ ਤਰਕ ਸਵਾਬੋਂ ।
ਛੋੜ ਮਸੀਤ ਤੇ ਪਕੜ ਕਿਨਾਰਾ , ਤੇਰੀ ਛੁੱਟਸੀ ਜਾਨ ਅਜ਼ਾਬੋਂ ।
ਉਹ ਹਰਫ਼ ਨਾ ਪੜ੍ਹੀਏ ਮਤ , ਰਹਿਸੀ ਜਾਨ ਜਵਾਬੋਂ ।
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਮਨ੍ਹਾ ਨਾ ਕਰਨ ਸ਼ਰਾਬੋਂ ।
੨੭
ਬੁੱਲ੍ਹਿਆ ਮਨ ਮੰਜੋਲਾ ਮੁੰਜ ਦਾ, ਕਿਤੇ ਗੋਸ਼ੇ ਬਹਿਕੇ ਕੁੱਟ ।
ਇਹ ਖਜ਼ਾਨਾ ਤੈਨੂੰ ਅਰਸ਼ ਦਾ, ਤੂੰ ਸੰਭਲ ਸੰਭਲ ਕੇ ਲੁੱਟ ।
੨੮
ਬੁੱਲ੍ਹਿਆ ਮੈਂ ਮਿੱਟੀ ਘੁਮਿਆਰ ਦੀ, ਗੱਲ ਆਖ ਨਾ ਸਕਦੀ ਏਕ ।
ਤਤੜ ਮੇਰਾ ਕਿਉਂ ਘੜਿਆ, ਮਤ ਜਾਏ ਅਲੇਕ ਸਲੇਕ ।
੨੯
ਬੁੱਲ੍ਹਿਆ ਮੁੱਲਾਂ ਅਤੇ ਮਸਾਲਚੀ, ਦੋਹਾਂ ਇੱਕੋ ਚਿੱਤ ।
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਵਿਚ ।
੩੦
ਬੁੱਲ੍ਹਿਆ ਪੈਂਡੇ ਪੜੇ ਪ੍ਰੇਮ ਕੇ, ਕੀਆ ਪੈਂਡਾ ਆਵਾਗੌਣ ।
ਅੰਧੇ ਕੋ ਅੰਧਾ ਮਿਲ ਗਿਆ, ਰਾਹ ਬਤਾਵੇ ਕੌਣ ।

Bulleh Shah Poetry In Punjabi

ਆਓ ਫ਼ਕੀਰੋ ਮੇਲੇ ਚਲੀਏ
ਆਓ ਫ਼ਕੀਰੋ ਮੇਲੇ ਚਲੀਏ
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।

Baba Bulleh Shah Kalam In Punjabi

ਆ ਮਿਲ ਯਾਰ ਸਾਰ ਲੈ ਮੇਰੀ
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲਆਬ ਨੇ ਘੇਰੀ ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।

Baba Bulleh Shah Shayari Punjabi

ਆਓ ਸਈਓ ਰਲ ਦਿਉ ਨੀ ਵਧਾਈ
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।

ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ ।

ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ ।
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ ।

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।

Baba Bulleh Shah Kalam
ਆ ਸਜਣ ਗਲ ਲੱਗ ਅਸਾਡੇ
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?
ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ ।
‘ਕੁਮ-ਬ-ਇਜ਼ਨੀ’ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ ।
ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ ।
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਰੁਲਾਇਓ ਈ ।
ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ ।
ਵਾਂਗ ਜ਼ੁਲੈਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ ।
ਰੱਬ-ਇ-ਅਰਾਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ ।
ਲਣ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ ।
ਇਸ਼ਕ ਦਿਵਾਨੇ ਕੀਤਾ ਫਾਨੀ, ਦਿਲ ਯਤੀਮ ਬਨਾਇਓ ਈ ।
ਬੁਲ੍ਹਾ ਸ਼ੌਹ ਘਰ ਵਸਿਆ ਆ ਕੇ, ਸ਼ਾਹ ਇਨਾਇਤ ਪਾਇਓ ਈ ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?

Bulleh Shah Poetry In Punjabi

ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ
ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ ।
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ ।
ਖੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖ਼ੈਰ ।
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ ।

Baba Bulleh Shah Kalam In Punjabi

ਅਬ ਕਿਉਂ ਸਾਜਨ ਚਿਰ ਲਾਇਓ ਰੇ
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਐਸੀ ਆਈ ਮਨ ਮੇਂ ਕਾਈ,
ਦੁਖ ਸੁਖ ਸਭ ਵੰਜਾਇਓ ਰੇ,
ਹਾਰ ਸ਼ਿੰਗਾਰ ਕੋ ਆਗ ਲਗਾਉਂ,
ਘਟ ਉੱਪਰ ਢਾਂਡ ਮਚਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਸੁਣ ਕੇ ਗਿਆਨ ਕੀ ਐਸੀ ਬਾਤਾਂ,
ਨਾਮ ਨਿਸ਼ਾਨ ਸਭੀ ਅਣਘਾਤਾਂ,
ਕੋਇਲ ਵਾਂਗੂੰ ਕੂਕਾਂ ਰਾਤਾਂ,
ਤੈਂ ਅਜੇ ਵੀ ਤਰਸ ਨਾ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਗਲ ਮਿਰਗਾਨੀ ਸੀਸ ਖਪਰੀਆ,
ਭੀਖ ਮੰਗਣ ਨੂੰ ਰੋ ਰੋ ਫਿਰਿਆ,
ਜੋਗਨ ਨਾਮ ਭਿਆ ਲਿਟ ਧਰਿਆ,
ਅੰਗ ਬਿਭੂਤ ਰਮਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਇਸ਼ਕ ਮੁੱਲਾਂ ਨੇ ਬਾਂਗ ਦਿਵਾਈ,
ਉੱਠ ਬਹੁੜਨ ਗੱਲ ਵਾਜਬ ਆਈ,
ਕਰ ਕਰ ਸਿਜਦੇ ਘਰ ਵਲ ਧਾਈ,
ਮੱਥੇ ਮਹਿਰਾਬ ਟਿਕਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਪ੍ਰੇਮ ਨਗਰ ਦੇ ਉਲਟੇ ਚਾਲੇ,
ਖ਼ੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿਚ ਜਾਲੇ,
ਫਸ ਫਸ ਆਪ ਕੁਹਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਦੁੱਖ ਬਿਰਹੋਂ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆਂ ਦੁੱਖ ਪਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਮੈਨਾ ਮਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਇਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

Baba Bulleh Shah Shayari Punjabi
ਅਬ ਲਗਨ ਲਗੀ ਕਿਹ ਕਰੀਏ
ਅਬ ਲਗਨ ਲਗੀ ਕਿਹ ਕਰੀਏ ?
ਨਾ ਜੀ ਸਕੀਏ ਤੇ ਨਾ ਮਰੀਏ ।

ਤੁਮ ਸੁਣੋ ਹਮਾਰੀ ਬੈਨਾ,
ਮੋਹੇ ਰਾਤ ਦਿਨੇ ਨਹੀਂ ਚੈਨਾ,
ਹੁਣ ਪੀ ਬਿਨ ਪਲਕ ਨਾ ਸਰੀਏ ।
ਅਬ ਲਗਨ ਲਗੀ ਕਿਹ ਕਰੀਏ ?

ਇਹ ਅਗਨ ਬਿਰਹੋਂ ਦੀ ਜਾਰੀ,
ਕੋਈ ਹਮਰੀ ਪ੍ਰੀਤ ਨਿਵਾਰੀ,
ਬਿਨ ਦਰਸ਼ਨ ਕੈਸੇ ਤਰੀਏ ?
ਅਬ ਲਗਨ ਲਗੀ ਕਿਹ ਕਰੀਏ ?

ਬੁੱਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ,
ਇਕ ਅਜਿਹੇ ਦੁੱਖ ਕੈਸੇ ਜਰੀਏ ?
ਅਬ ਲਗਨ ਲਗੀ ਕਿਹ ਕਰੀਏ ?

Bulleh Shah Poetry

ਐਸਾ ਜਗਿਆ ਗਿਆਨ ਪਲੀਤਾ
ਐਸਾ ਜਗਿਆ ਗਿਆਨ ਪਲੀਤਾ ।

ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ ।

ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।

ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,¤
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।